(ਅਜੀਤ, 8.9. 2016)
-ਮੰਗਤ ਰਾਮ ਪਾਸਲਾ
ਪੰਜਾਬ ਵਿਚ ਅਕਾਲੀ ਦਲ-ਭਾਜਪਾ ਗਜਠੋੜ ਤੇ ਕਾਂਗਰਸ ਦੀਆਂ ਨੀਤੀਆਂ ਕਾਰਨ ਪੈਦਾ ਹੋਈ ਲੋਕ ਬੈਚੇਨੀ ਤੋਂ ਕਮਿਊਨਿਸਟ ਤੇ ਦੂਸਰੀਆਂ ਖੱਬੀਆਂ ਧਿਰਾਂ ਲਾਹਾ ਲੈ ਕੇ ਇਕ ਸ਼ਕਤੀਸ਼ਾਲੀ ਜਨਤਕ ਲਹਿਰ ਖੜੀ ਕਰ ਸਕਦੀਆਂ ਸਨ, ਜੋ ਅੱਗੋਂ ਸਮਾਜਿਕ ਤਬਦੀਲੀ ਦੇ ਮਕਸਦ ਨੂੰ ਹਾਸਲ ਕਰਨ ਲਈ ਮੂਲ ਅਧਾਰ ਬਣ ਸਕਦੀ ਸੀ। ਪ੍ਰੰਤੂ ਕਮਿਊਨਿਸਟ ਪਾਰਟੀਆਂ, ਖਾਸਕਰ ਰਵਾਇਤੀ ਕਮਿਊਨਿਸਟ ਪਾਰਟੀਆਂ, ਆਪਣੀਆਂ ਪਿਛਲੀਆਂ ਗਲਤੀਆਂ ਭਾਵ ਜਮਾਤੀ ਮਿਲਵਰਤੋਂ ਤੇ ਪਾਰਲੀਮਾਨੀ ਰਾਜਨੀਤਕ ਮੌਕਾਪ੍ਰਸਤੀ ਦੇ ਲਏ ਗਏ ਪੈਂਤੜਿਆਂ ਬਾਰੇ ਸਵੈ ਪੜਚੋਲ ਕਰਕੇ ਦਰੁਸਤੀ ਦੇ ਰਾਹ ਨਹੀਂ ਤੁਰ ਰਹੀਆਂ। ਇਸੇ ਕਾਰਨ ਲੋਕਾਂ ਦੇ ਮਨਾਂ ਅੰਦਰ ਖੱਬੇ ਪੱਖੀ ਦਲਾਂ ਦੀ ਭਰੋਸੇਯੋਗਤਾ ਬਾਰੇ ਸਵਾਲੀਆ ਨਿਸ਼ਾਨ ਲੱਗੇ ਰਹਿੰਦੇ ਹਨ। ਸਿਧਾਂਤਕ ਭਟਕਾਵਾਂ ਕਾਰਨ ਜਨਤਕ ਘੋਲ ਵੀ ਉਸ ਮਾਤਰਾ ਵਿਚ ਨਹੀਂ ਲੜੇ ਗਏ, ਜਿਸ ਨਾਲ ਇਨ੍ਹਾਂ ਪਾਰਟੀਆਂ ਦੇ ਜਨ ਅਧਾਰ ਵਿਚ ਦਿਸਣਯੋਗ ਵਾਧਾ ਹੁੰਦਾ। ਉਂਝ ਅਜੋਕੀਆਂ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਤੇ ਫਿਰਕਾਪ੍ਰਸਤ-ਵੰਡਵਾਦੀ ਤਾਕਤਾਂ ਵਿਰੁੱਧ, ਸਮਾਜਿਕ ਜਬਰ ਦੇ ਖਿਲਾਫ਼ ਅਤੇ ਮਿਹਨਤਕਸ਼ ਲੋਕਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਆਵਾਜ਼ ਉਠਾਉਣ ਅਤੇ ਘੋਲ ਕਰਨ ਵਿਚ ਸਿਰਫ ਤੇ ਸਿਰਫ ਕਮਿਊਨਿਸਟ ਤੇ ਦੂਸਰੇ ਖੱਬੇ ਪੱਖੀ ਲੋਕ ਹੀ ਘੋਲਾਂ ਦੇ ਮੈਦਾਨ ਵਿਚ ਜੂਝਦੇ ਨਜ਼ਰ ਆਉਂਦੇ ਹਨ। ਕੁਝ ਖੇਤਰ, ਖਾਸਕਰ ਦਲਿਤਾਂ ਤੇ ਗੈਰ ਸੰਗਠਿਤ ਕਾਮਿਆਂ ਵਿਚ ਖੱਬੇ ਪੱਖੀ ਦਲਾਂ ਦੇ ਜਨ ਆਧਾਰ ਵਿਚ ਚੰਗਾ ਵਾਧਾ ਵੀ ਹੋਇਆ ਹੈ। ਅਕਾਲੀ ਦਲ-ਭਾਜਪਾ ਗਠਜੋੜ ਤੇ ਕਾਂਗਰਸ ਦੇ ਵਿਰੁੱਧ ਪ੍ਰਾਂਤ ਵਿਚ ਇਕ ਰਾਜਨੀਤਕ ਮੁਤਬਾਦਲ ਖੜ੍ਹਾ ਕਰਕੇ ਲੋਕ ਮਸਲੇ ਹੱਲ ਕਰਨ ਲਈ ਕਮਿਊਨਿਸਟ ਧਿਰਾਂ ਨੇ ਅਜੇ ਲੰਬਾ ਸਫ਼ਰ ਤੈਅ ਕਰਨਾ ਹੈ। ਭਾਵੇਂ ਇਸ ਦਿਸ਼ਾ ਵਿਚ ਪਹਿਲਾਂ ਦੇ ਮੁਕਾਬਲੇ ਵਿਚ ਕੁਝ ਪ੍ਰਗਤੀ ਜ਼ਰੂਰ ਹੋਈ ਹੈ ਤੇ ਖੱਬੇ ਪੱਖੀ ਏਕਤਾ ਤੇ ਸੰਘਰਸ਼ ਦਾ ਕੁਝ ਪੈਂਡਾ ਜ਼ਰੂਰ ਸਰ ਹੋਇਆ ਹੈ।
ਇਕ ਹੋਰ ਰਾਜਸੀ ਧਿਰ, 'ਆਪ' ਦੀ ਸਿਰਜਣਾ ਇਤਿਹਾਸ ਦੇ ਉਸ ਦੌਰ ਵਿਚ ਹੋਈ ਹੈ, ਜਦੋਂ ਦੇਸ਼ ਤੇ ਪੰਜਾਬ ਦੇ ਲੋਕ ਭਾਜਪਾ, ਅਕਾਲੀ ਦਲ ਤੇ ਕਾਂਗਰਸ ਤੋਂ ਡਾਢੇ ਨਰਾਜ਼ ਹਨ। 'ਆਪ' ਦੇ ਆਗੂਆਂ ਨੇ ਲੋਕਾਂ ਸਾਹਮਣੇ ਸਥਾਪਤ ਦੋਨੋਂ ਰਾਜਸੀ ਦਲਾਂ ਵਿਰੁੱਧ ਕਦੀ ਕੋਈ ਨੀਤੀਗਤ ਪ੍ਰੋਗਰਾਮ ਪੇਸ਼ ਨਹੀਂ ਕੀਤਾ, ਬਲਕਿ ਸ਼ਰ੍ਹੇਆਮ ਪੂੰਜੀਵਾਦ, ਉਦਾਰੀਕਰਨ ਤੇ ਨਿੱਜੀਕਰਨ ਦੇ ਹੱਕ ਵਿਚ ਡਟਵਾਂ ਸਟੈਂਡ ਲਿਆ ਹੈ। ਇਸ ਦੇ ਨਤੀਜੇ ਵਜੋਂ ਹੀ ਵਿਦੇਸ਼ੀ ਬਹੁ ਕੌਮੀ ਕਾਰਪੋਰੇਸ਼ਨਾਂ, ਧਨ ਕੁਬੇਰਾਂ ਤੇ ਕਾਰਪੋਰੇਟ ਘਰਾਣਿਆਂ ਕੋਲੋਂ 'ਆਪ' ਨੂੰ ਮਾਇਆ ਦੇ ਖੁੱਲ੍ਹੇ ਗੱਫੇ ਮਿਲ ਰਹੇ ਹਨ। 'ਆਪ' ਆਗੂ ਮੁਖ ਰੂਪ ਵਿਚ 'ਭ੍ਰਿਸ਼ਟਾਚਾਰ' ਦੇ ਖਾਤਮੇ ਦਾ ਨਾਅਰਾ ਦੇ ਕੇ ਜਨ ਸਾਧਾਰਨ ਨੂੰ ਭਰਮਾ ਰਹੇ ਹਨ, ਜਿਸ ਤੋਂ ਆਮ ਵਿਅਕਤੀ ਸੱਚੀਂ ਮੁੱਚੀਂ ਬੁਰੀ ਤਰ੍ਹਾਂ ਪੀੜਤ ਹੈ। ਭਾਵੇਂ ਪੂੰਜੀਵਾਦੀ ਪ੍ਰਬੰਧ ਆਪਣੇ ਆਪ ਵਿਚ ਹੀ ਲੁੱਟ ਖਸੁੱਟ, ਭ੍ਰਿਸ਼ਟਾਚਾਰੀ ਤੇ ਮਾਨਵਤਾ ਵਿਰੋਧੀ ਵਿਗਾੜਾਂ ਦਾ ਜਨਮਦਾਤਾ ਹੈ, ਪ੍ਰੰਤੂ ਜਨ ਸਾਧਾਰਨ ਇਸ ਨੂੰ ਸਮਝਣ ਦੇ ਅਜੇ ਅਸਮਰਥ (ਜੋ ਕਿ ਇਸ ਢਾਂਚੇ ਨੇ ਆਪਣੇ ਕੂੜ ਪ੍ਰਚਾਰ ਰਾਹੀਂ ਬਣਾ ਦਿੱਤਾ ਹੈ) ਹੋਣ ਕਾਰਨ ਨਿਤਾ ਪ੍ਰਤੀ ਦੀ ਜ਼ਿੰਦਗੀ ਵਿਚ ਚੰਹੁ ਪਾਸੇ ਫੈਲੇ ਭ੍ਰਿਸ਼ਟਾਚਾਰ ਤੇ ਅਰਾਜਕਤਾ ਦੇ ਅਸਲੀ ਕਾਰਨਾਂ ਨੂੰ ਨਹੀਂ ਸਮਝ ਰਿਹਾ ਹੈ। ਸ਼ੋਸ਼ਲ ਮੀਡੀਏ ਤੇ ਦੂਸਰੇ ਪ੍ਰਚਾਰ ਸਾਧਨਾਂ, ਜਿਸ ਉਪਰ ਕਾਰਪੋਰੇਟ ਘਰਾਣਿਆਂ ਦਾ ਕੰਟਰੋਲ ਹੈ, ਨੇ 'ਆਪ' ਨੂੰ ਲੋਕਾਂ ਦੇ ਇਕ ਹਿੱਸੇ ਵਿਚ ਭਾਜਪਾ-ਅਕਾਲੀ ਦਲ ਗਠਜੋੜ ਤੇ ਕਾਂਗਰਸ ਦੇ ਮੁਕਾਬਲੇ ਵਿਚ ਸਮਾਜ ਵਿਚ ਫੈਲੇ ਭ੍ਰਿਸ਼ਟਾਚਾਰ ਦੇ ਵਿਰੁੱਧ ਲੜਨ ਵਾਲੀ ਇਕ ਕਾਰਗਰ ਧਿਰ ਦੇ ਤੌਰ ਤੇ ਪੇਸ਼ ਕਰ ਦਿੱਤਾ ਹੈ, ਹਕੀਕਤ ਵਿਚ ਜੋ ਨਹੀਂ ਹੈ।
ਵਿਦੇਸ਼ਾਂ, ਖਾਸਕਰ ਵਿਕਸਤ ਪੂੰਜੀਵਾਦੀ ਦੇਸ਼ਾਂ ਵਿਚ ਵਸੇ ਲੱਖਾਂ ਭਾਰਤੀਆਂ ਅੰਦਰ 'ਆਪ' ਬਾਰੇ ਕਾਫੀ ਹਮਦਰਦੀ ਹੈ। ਕੁਝ ਖੱਬੇ ਪੱਖੀ ਸੋਚਣੀ ਦੇ ਲੋਕਾਂ ਦੇ ਮਨਾਂ ਅੰਦਰ ਵੀ 'ਆਪ' ਬਾਰੇ ਕਈ ਭਰਮ ਭੁਲੇਖੇ ਪਾਏ ਜਾ ਰਹੇ ਹਨ। ਸਮੂਹ ਭਾਰਤੀ, ਜਿਹੜੇ ਰੋਟੀ ਰੋਜ਼ੀ ਲਈ ਵਿਦੇਸ਼ਾਂ ਵਿਚ ਵਸੇ ਹੋਏ ਹਨ ਅਤੇ ਉਥੇ ਆਪਣੀ ਸਖ਼ਤ ਮਿਹਨਤ ਕਾਰਨ ਚੰਗੀ ਜ਼ਿੰਦਗੀ ਜੀਅ ਰਹੇ ਹਨ। ਉਨ੍ਹਾਂ ਨੂੰ ਜੀਵਨ ਦੀਆਂ ਲਗਭਗ ਉਹ ਸਾਰੀਆਂ ਸੁੱਖ ਸਹੂਲਤਾਂ ਪ੍ਰਾਪਤ ਹਨ, ਜੋ ਇਕ ਉੱਚ ਮੱਧ ਵਰਗ ਦੇ ਲੋਕ ਚਾਹੁੰਦੇ ਹਨ। ਉਨ੍ਹਾਂ ਨੂੰ ਭਾਰਤ ਵਾਂਗਰ ਆਮ ਜ਼ਿੰਦਗੀ ਵਿਚ ਕਿਸੇ ਕਿਸਮ ਦੇ ਭ੍ਰਿਸ਼ਟਾਚਾਰ ਜਾਂ ਬਦਇੰਤਜ਼ਾਮੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਨੌਕਰੀ ਜਾਂ ਹੋਰ ਕਾਰੋਬਾਰ ਵਿਚ ਸਖ਼ਤ ਮਿਹਨਤ ਰਾਹੀਂ ਚੰਗੇ ਜੀਵਨ ਤੋਂ ਬਾਅਦ ਬੁਢੇਪੇ ਵਿਚ ਸਮਾਜਿਕ ਸੁਰੱਖਿਆ ਦੀਆਂ ਸਾਰੀਆਂ ਸਹੂਲਤਾਂ ਪ੍ਰਾਪਤ ਹਨ। ਸਿਹਤ, ਵਿਦਿਆ, ਰਿਹਾਇਸ਼ ਆਦਿ ਬਾਰੇ ਉਨ੍ਹਾਂ ਸਰਕਾਰਾਂ ਵਲੋਂ ਵੱਡੀ ਜ਼ਿੰਮੇਵਾਰੀ ਨਿਭਾਈ ਜਾਂਦੀ ਹੈ। ਇਨ੍ਹਾਂ ਹਾਲਤਾਂ ਵਿਚ ਪ੍ਰਵਾਸੀ ਭਾਰਤੀ ਲੋਕ ਉਨ੍ਹਾਂ ਪੂੰਜੀਵਾਦੀ ਦੇਸ਼ਾਂ ਜਿਵੇਂ ਇੰਗਲੈਂਡ, ਅਮਰੀਕਾ, ਕੇਨੈਡਾ, ਜਰਮਨੀ ਆਦਿ ਨੂੰ 'ਆਦਰਸ਼ਕ ਸਮਾਜਿਕ ਢਾਂਚਾ' ਸਮਝਦੇ ਹਨ। ਉਹ ਇਸ ਤੱਥ ਨੂੰ ਭੁੱਲ ਜਾਂਦੇ ਹਨ ਕਿ ਪੂੰਜੀਵਾਦੀ ਢਾਂਚੇ ਦੀ ਇਸ ਪੱਧਰ ਉਪਰ ਪੁੱਜਣ ਲਈ ਇਨ੍ਹਾਂ ਪੂੰਜੀਵਾਦੀ ਦੇਸ਼ਾਂ ਨੇ ਦੁਨੀਆਂ ਭਰ ਦੇ ਗਰੀਬ ਤੇ ਵਿਕਾਸਸ਼ੀਲ ਦੇਸ਼ਾਂ ਦੇ ਲੋਕਾਂ ਤੇ ਉਥੋਂ ਦੇ ਕੁਦਰਤੀ ਖਜ਼ਾਨਿਆਂ ਨੂੰ ਦੋਨਾਂ ਹੱਥਾਂ ਨਾਲ ਕਿਵੇਂ ਲੁੱਟਿਆ ਹੈ? ਇਸ ਦੇ ਨਤੀਜੇ ਵਜੋਂ ਇਨ੍ਹਾਂ ਗਰੀਬ ਤੇ ਵਿਕਾਸਸ਼ੀਲ ਦੇਸ਼ਾਂ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਅਫਰੀਕਾ, ਲਾਤੀਨੀ ਅਮਰੀਕਾ, ਏਸ਼ੀਆ ਤੇ ਅਰਬ ਖਿੱਤੇ ਦੇ ਦਰਜਨਾਂ ਦੇਸ਼ਾਂ ਵਿਚ ਫੈਲੀ ਗਰੀਬੀ, ਬੇਕਾਰੀ, ਭੁੱਖਮਰੀ, ਅਨਪੜ੍ਹਤਾ ਤੇ ਕਰਜ ਦਾ ਮੱਕੜ ਜਾਲ ਇਨ੍ਹਾਂ ਉਪਰੋਕਤ ਦੇਸ਼ਾਂ ਦੀ ਬੇਕਿਰਕ ਤੇ ਅਮਾਨਵੀ ਲੁੱਟ ਦਾ ਹੀ ਸਿੱਟਾ ਹਨ।
ਹੁਣ ਭਾਰਤ ਇਨ੍ਹਾਂ ਸਾਮਰਾਜੀ ਦੇਸ਼ਾਂ ਦੀ ਹਿੱਟ ਲਿਸਟ ਤੇ ਹੈ, ਜਿਥੇ ਮੋਦੀ ਵੱਲੋਂ ਸਾਮਰਾਜੀ ਦੇਸ਼ਾਂ ਨੂੰ ਸਿੱਧੇ ਵਿਦੇਸ਼ੀ ਪੂੰਜੀ ਨਿਵੇਸ਼ ਦੀ ਇਜਾਜ਼ਤ ਦੇ ਕੇ ਭਾਰਤੀ ਮੰਡੀ ਨੂੰ ਵਿਦੇਸ਼ੀ ਧਾੜਵੀਆਂ ਲਈ ਖੋਲ੍ਹ ਦਿੱਤਾ ਗਿਆ ਹੈ। ਇੰਡੋਨੇਸ਼ੀਆ, ਚਿੱਲੀ, ਇਕੂਆਡੋਰ, ਪਨਾਮਾ, ਬ੍ਰਾਜ਼ੀਲ, ਮੈਕਸੀਕੋ, ਵੈਨਜ਼ੁਵੇਲਾ, ਦੱਖਣੀ ਅਫਰੀਕਾ, ਇਰਾਕ, ਇਰਾਨ, ਅਫਗਾਨਿਸਤਾਨ, ਪਾਕਿਸਤਾਨ ਆਦਿ ਸਭ ਦੇਸ਼ਾਂ ਦੀ ਦੁਰਦਸ਼ਾ ਕਰਕੇ ਹੀ ਅਮਰੀਕਾ, ਇੰਗਲੈਂਡ, ਕੈਨੇਡਾ ਵਰਗੇ ਵਿਕਸਤ ਪੂੰਜੀਵਾਦੀ ਦੇਸ਼ ਮੌਜੂਦਾ ਮੁਕਾਮ ਉੱਪਰ ਪਹੁੰਚੇ ਹਨ। ਕਾਰਪੋਰੇਟ ਘਰਾਣੇ ਇਸ ਲੁੱਟ ਦਾ ਇਕ ਛੋਟਾ ਜਿਹਾ ਹਿੱਸਾ ਵਿਕਸਤ ਦੇਸ਼ਾਂ ਦੀ ਮਜ਼ਦੂਰ ਜਮਾਤ ਤੇ ਲੋਕਾਂ ਨੂੰ ਸਮਾਜਿਕ ਸੁਰੱਖਿਆ ਵਰਗੀਆਂ ਸਹੂਲਤਾਂ ਦੇਣ 'ਤੇ ਖਰਚ ਕਰ ਦਿੰਦੇ ਹਨ। ਜੇਕਰ ਇਸ ਪੱਧਰ ਦੀ ਲੁੱਟ ਨਾ ਹੁੰਦੀ ਤਾਂ ਇੰਗਲੈਂਡ ਵਰਗਾ ਛੋਟਾ ਜਿਹਾ ਦੇਸ਼ ਆਪਣੇ ਲੋਕਾਂ ਨੂੰ ਦੋ ਡੰਗ ਦੀ ਰੋਟੀ ਦੇਣ ਦੇ ਵੀ ਸਮਰਥ ਨਹੀਂ ਸੀ। ਪ੍ਰਵਾਸੀ ਭਾਰਤੀ ਲੋਕ ਜਦੋਂ 'ਆਪ' ਆਗੂਆਂ ਦੀ ਜ਼ੁਬਾਨ ਤੋਂ ਵਿਕਸਤ ਪੂੰਜੀਵਾਦੀ ਦੇਸ਼ਾਂ ਦੀਆਂ ਸਿਫਤਾਂ ਦੇ ਪੁੱਲ ਬੱਝਦੇ ਦੇਖਦੇ ਹਨ ਤੇ ਇਹੋ ਜਿਹਾ ਭ੍ਰਿਸ਼ਟਾਚਾਰ ਰਹਿਤ ਢਾਂਚਾ ਭਾਰਤ ਅੰਦਰ ਉਸਾਰਨ ਦੇ ਵਾਅਦੇ ਸੁਣਦੇ ਹਨ ਤਾਂ ਉਹ ਪੂੰਜੀਵਾਦੀ ਢਾਂਚੇ ਦੇ ਲੋਟੂ ਕਿਰਦਾਰ ਨੂੰ ਭੁੱਲ ਕੇ ਭਾਰਤ ਅੰਦਰ ਵੀ ਇਹੋ ਜਿਹਾ ਸਮਾਜ ਸਿਰਜਣ ਦਾ ਸੁਪਨਾ ਦੇਖਣ ਲੱਗ ਪੈਂਦੇ ਹਨ। ਭਾਰਤ ਵਿਚ ਗੈਰ ਕਾਨੂੰਨੀ ਤੇ ਧੱਕੇ ਵਾਲਾ ਪੂੰਜੀਵਾਦ (Crony Capitalism ) ਚਲ ਰਿਹਾ ਹੈ, ਜੋ ਹੇਠਲੇ ਪੱਧਰ ਦੀ ਬਦਇੰਤਜ਼ਾਮੀ ਤੇ ਭ੍ਰਿਸ਼ਟਾਚਾਰ ਲਈ ਜ਼ਿੰਮੇਵਾਰ ਹੈ। ਇਨ੍ਹਾਂ ਘਾਟਾਂ ਦਾ ਸਾਹਮਣਾ ਬਾਕੀ ਲੋਕਾਂ ਵਾਂਗ ਸਾਡੇ ਪ੍ਰਵਾਸੀ ਭਾਰਤੀਆਂ ਨੂੰ ਆਪਣੇ ਵਤਨ ਫੇਰੀ ਦੇ ਦੌਰਾਨ ਕਰਨਾ ਪੈਂਦਾ ਹੈ। ਇਥੋਂ ਦੀਆਂ ਜੀਵਨ ਹਾਲਤਾਂ ਨੂੰ ਦੇਖ ਕੇ ਪਰਵਾਸੀਆਂ ਦੇ ਮਨਾਂ ਨੂੰ ਠੇਸ ਪਹੁੰਚਦੀ ਹੈ। ਇਸੇ ਭਰਮ ਜਾਲ ਵਿਚ ਫਸ ਕੇ ਪ੍ਰਵਾਸੀ ਭਾਰਤੀਆਂ ਨੇ, ਜਿਨ੍ਹਾਂ ਵਿਚ ਕਈ ਖੱਬੇ ਪੱਖੀ ਸੋਚਣੀ ਵਾਲੇ ਲੋਕ ਵੀ ਹਨ, 'ਆਪ' ਦੀ ਮਾਇਕ ਸਹਾਇਤਾ ਵੀ ਕੀਤੀ ਹੈ ਅਤੇ ਆਪਣੇ ਪਿਛਲੇ ਪਰਿਵਾਰਾਂ ਨੂੰ 'ਆਪ' ਦੀ ਹਮਾਇਤ ਕਰਨ ਲਈ ਜ਼ੋਰ ਵੀ ਪਾਇਆ ਹੈ। ਇੱਥੇ ਇਹ ਗੱਲ ਖਾਸ ਤੌਰ 'ਤੇ ਨੋਟ ਕਰਨ ਵਾਲੀ ਹੈ ਕਿ ਭਾਰਤ ਵਰਗੇ ਦੇਸ਼ ਵਿਚ ਜਿੱਥੇ ਹਾਕਮਾਂ ਨੇ ਜਗੀਰੂ ਤੇ ਅਰਧ ਜਗੀਰੂ ਪੈਦਾਵਾਰੀ ਰਿਸ਼ਤੇ ਤੋੜੇ ਬਿਨਾਂ ਪੂੰਜੀਵਾਦ ਦੀ ਉਸਾਰੀ ਕਰਨ ਦਾ ਰਾਹ ਫੜਿਆ ਹੈ ਤੇ ਉਹ ਵੀ ਉਦੋਂ, ਜਦੋਂ ਅਮਰੀਕਾ ਤੇ ਹੋਰ ਵਿਕਸਤ ਪੂੰਜੀਵਾਦੀ ਦੇਸ਼ ਇਤਿਹਾਸ ਦੇ ਸਭ ਤੋਂ ਡੂੰਘੇ ਆਰਥਿਕ ਸੰਕਟ ਵਿਚ ਫਸੇ ਹੋੲ ੇਹਨ, ਇੰਗਲੈਂਡ-ਕੈਨੇਡਾ-ਜਰਮਨੀ ਵਰਗਾ ਪੂੰਜੀਵਾਦੀ ਢਾਂਚਾ ਭਾਰਤ ਵਿਚ ਉਸਾਰਨਾ ਔਖਾ ਹੀ ਨਹੀਂ ਬਲਕਿ ਅਸੰਭਵ ਹੈ।
'ਆਪ', ਭਾਜਪਾ ਤੇ ਕਾਂਗਰਸ ਵਾਂਗਰ ਸਾਮਰਾਜ ਦੁਆਰਾ ਨਿਰਦੇਸ਼ਤ ਨਵ-ਉਦਾਰਵਾਦੀ ਨੀਤੀਆਂ ਦੀ ਪੱਕੀ ਹਮਾਇਤੀ ਹੈ ਤੇ ਸਾਮਰਾਜ ਦਾ ਗੁਣਗਾਨ ਕਰਦੀ ਹੈ। ਕੇਜਰੀਵਾਲ ਸਮੇਤ ਬਹੁਤ ਸਾਰੇ 'ਆਪ' ਨੇਤਾ ਸਾਮਰਾਜੀ ਦੇਸ਼ਾਂ ਦੀ ਸਹਾਇਤਾ ਨਾਲ ਚੱਲ ਰਹੀਆਂ ਗੈਰ ਸਰਕਾਰੀ ਸੰਸਥਾਵਾਂ (N.G.O.s) ਦੀ ਪੈਦਾਵਾਰ ਹਨ। ਬਹੁਤ ਸਾਰੇ 'ਆਪ' ਨੇਤਾਵਾਂ ਦੇ ਸਾਮਰਾਜੀ ਬਹੁ ਕੌਮੀ ਕਾਰਪੋਰੇਸ਼ਨਾਂ ਤੇ ਕਾਰਪੋਰੇਟ ਘਰਾਣਿਆਂ ਨਾਲ ਨੇੜਲੇ ਸਬੰਧ ਹਨ। ਸਾਮਰਾਜ ਕੋਲ 'ਆਪ' ਵਰਗਾ ਵਫ਼ਾਦਾਰ ਰਾਜਸੀ ਸੰਗਠਨ ਹੋਰ ਕਿਹੜਾ ਹੋ ਸਕਦਾ ਹੈ ਜੋ ਭਾਜਪਾ ਤੇ ਕਾਂਗਰਸੀ ਹੁਕਮਰਾਨਾਂ ਦੀਆਂ ਲੋਕ ਮਾਰੂ ਨੀਤੀਆਂ ਦੇ ਵਿਰੁੱਧ ਉਠੀ ਜਨਤਕ ਗੁੱਸੇ ਦੀ ਲਹਿਰ ਨੂੰ ਖੱਬੀਆਂ ਧਿਰਾਂ ਸੰਗ ਜੁੜਨ ਦੀ ਥਾਂ ਐਸੀ ਰਾਜਨੀਤਕ ਪਾਰਟੀ ਨਾਲ ਜੋੜੇ, ਜੋ ਭਾਜਪਾ ਤੇ ਕਾਂਗਰਸ ਤੋਂ ਵੀ ਦੋ ਕਦਮ ਅੱਗੇ ਜਾ ਕੇ ਸਾਮਰਾਜ ਤੇ ਪੂੰਜੀਵਾਦ ਦੇ ਹਿੱਤਾਂ ਦੀ ਰਖਵਾਲੀ ਕਰ ਸਕਦੀ ਹੋਵੇ, ਲੋਕਾਂ ਨੂੰ ਧੋਖਾ ਦੇਣ ਲਈ, ਜਿਵੇਂ ਕਿ ਬਾਕੀ ਸੰਸਾਰ ਵਿਚ ਵਾਪਰ ਰਿਹਾ ਹੈ, 'ਆਪ' ਜਨ ਸਮੂਹਾਂ ਅੱਗੇ ਅੱਤ ਅਗਾਂਹ ਵਧੂ ਨਾਅਰੇ ਤੇ ਵਾਅਦੇ ਵੀ ਪੇਸ਼ ਕਰ ਸਕਦੀ ਹੈ, ਪ੍ਰੰਤੂ ਅਮਲ ਵਿਚ ਸਰਮਾਏਦਾਰੀ ਪ੍ਰਬੰਧ ਦੀ ਹੀ ਮੁੜ੍ਹੈਲੀ ਹੈ।
ਭਾਰਤ ਦੇ ਅੰਦਰ ਵੀ 'ਆਪ' ਦੇ ਜਨ ਅਧਾਰ ਦਾ ਪਹਿਲਾ ਤੇ ਵੱਡਾ ਭਾਗ ਦਰਮਿਆਨੇ ਤੇ ਉਪਰਲੇ ਮੱਧ ਵਰਗਾਂ ਦੇ ਲੋਕ ਹੀ ਬਣੇ ਹਨ। ਦਰਮਿਆਨੀ ਜਮਾਤ ਦਾ ਦੂਹਰਾ ਲੱਛਣ ਹੈ। ਜੇਕਰ ਇਹ ਵਰਗ ਚੇਤਨਾ ਨਾਲ ਲੈਸ ਹੋ ਕੇ ਤੇ ਸਮਾਜ ਦੇ ਪੀੜਤ ਲੋਕਾਂ ਨੂੰ ਇਕ ਮੁੱਠ ਕਰਕੇ ਸਮਾਜਿਕ ਪਰਿਵਰਤਨ ਦੇ ਰਾਹ ਤੁਰ ਪਏ, ਤਾਂ ਇਹ ਬਹੁਤ ਹੀ ਉਸਾਰੂ ਤੇ ਮਾਣਮੱਤੀ ਭੂਮਿਕਾ ਅਦਾ ਕਰ ਸਕਦੀ ਹੈ। ਅਤੇ ਜੇਕਰ ਜਾਣੇ ਅਣਜਾਣੇ ਨਿੱਜੀ ਹਿੱਤਾਂ ਜਾਂ ਸਮਾਜਿਕ ਹਿੱਤਾਂ ਦੀ ਪ੍ਰਾਪਤੀ ਲਈ ਸੌਖਾ ਰਾਹ ਚੁਣ ਕੇ ਕਿਸੇ ਅਵਸਰਵਾਦੀ ਰਾਜਸੀ ਦਲ ਨਾਲ ਜਾ ਜੁੜੇ ਤਾਂ ਇਸਦੀ ਭੂਮਿਕਾ ਸਿਰੇ ਦੀ ਨਾਂਹ ਪੱਖੀ ਬਣ ਜਾਂਦੀ ਹੈ। ਸਾਡੇ ਦੇਸ਼ ਦੇ ਸਰਮਾਏਦਾਰ, ਅਫ਼ਸਰਸ਼ਾਹੀ, ਸਰਕਾਰੀ ਮਸ਼ਨੀਰੀ ਤੇ ਦਰਮਿਆਨੇ ਵਰਗਾਂ ਦਾ ਵੱਡਾ ਹਿੱਸਾ ਉਸ ਸਮੇਂ ਵੀ ਦਿਲੋਂ ਅਮਰੀਕਨ ਢਾਂਚੇ ਦਾ ਹੀ ਪ੍ਰਸ਼ੰਸਕ ਸੀ, ਜਦੋਂ ਸਮਾਜਵਾਦੀ ਸੋਵੀਅਤ ਯੂਨੀਅਨ ਬਿਨਾਂ ਕਿਸੇ ਲਾਲਚ ਤੋਂ ਭਾਰਤ ਨਾਲ ਮਿੱਤਰਤਾ ਨਿਭਾ ਰਿਹਾ ਸੀ। ਭਾਵੇਂ ਬੁਨਿਆਦੀ ਸਨਅਤਾਂ ਦਾ ਸਵਾਲ ਹੋਵੇ ਤੇ ਜਾਂ ਅਮਰੀਕਾ ਨਾਲ ਕਣਕ ਬਰਾਮਦ ਕਰਨ ਦਾ ਪੀ.ਐਲ. 84 ਦਾ ਸਮਝੌਤਾ ਹੋਵੇ, ਸੋਵੀਅਤ ਰੂਸ ਨੇ ਹੀ ਭਾਰਤ ਨੂੰ ਅਮਰੀਕਨ ਦਾਬੇ ਤੋਂ ਮੁਕਤ ਕਰਾਇਆ। ਬੰਗਲਾ ਦੇਸ਼ ਦੀ ਆਜ਼ਾਦੀ ਦੀ ਲੜਾਈ ਸਮੇਂ ਇਹ ਸੋਵੀਅਤ ਯੂਨੀਅਨ ਦੀ ਫੌਜੀ ਸਹਾਇਤਾ ਹੀ ਸੀ, ਜਿਸਨੇ ਬੰਗਲਾ ਦੇਸ਼ ਦੇ ਆਜ਼ਾਦੀ ਸੰਗਰਾਮ ਦੇ ਵਿਰੁੱਧ ਆਣ ਢੁੱਕੇ ਅਮਰੀਕੀ ਜੰਗੀ ਬੇੜੇ ਦਾ ਮੂੰਹ ਮੋੜਿਆ ਸੀ। ਕਿਉਂਕਿ ਹੁਣ ਸੋਵੀਅਤ ਯੂਨੀਅਨ ਵੀ ਬਿਖਰ ਗਿਆ ਹੈ ਤੇ ਸਮਾਜਵਾਦੀ ਢਾਂਚੇ ਨੂੰ ਵੀ ਪਛਾੜਾਂ ਵੱਜੀਆਂ ਹਨ, ਇਸ ਲਈ ਭਾਰਤੀ ਹਾਕਮਾਂ, ਸਰਕਾਰੀ ਅਫ਼ਸਰਾਂ ਤੇ ਦਰਮਿਆਨੇ ਤਬਕਿਆਂ ਦੀਆਂ ਆਸਾਂ ਦੀ ਪੂਰਤੀ ਦਾ ਮੁੱਖ ਆਕਰਸ਼ਣ ਦਾ ਕੇਂਦਰ ਅਮਰੀਕਣ ਢਾਂਚਾ ਬਣਿਆ ਹੋਇਆ ਹੈ, ਜਿਸ ਦੀ ਲੁੱਟ ਖਸੁੱਟ ਤੋਂ ਪੀੜਤ ਲੋਕਾਂ ਦੇ ਜ਼ਖਮ ਸੰਸਾਰ ਭਰ ਵਿਚ ਅਜੇ ਵੀ ਅੱਲ੍ਹੇ ਹਨ।
'ਆਪ' ਨੇ ਸ਼ੂਰ-ਸ਼ੁਰੂ ਵਿਚ ਸਵਰਾਜ ਤੇ ਲੋਕ ਰਾਜੀ ਕਦਰਾਂ ਕੀਮਤਾਂ ਲਈ ਸਮਰਪਤ ਹੋਣ ਦਾ ਢੌਂਗ ਰਚਿਆ ਤੇ ਸਭ ਨੂੰ ਹੀ (ਅਮੀਰ ਤੇ ਗਰੀਬ, ਲੁਟੇਰਾ ਤੇ ਲੁਟਿਆ ਜਾਣ ਵਾਲਾ ਆਦਿ) ਆਮ ਆਦਮੀ ਹੋਣ ਦਾ ਫਤਵਾ ਦੇ ਦਿੱਤਾ। 'ਆਪ' ਵਿਚੋਂ ਦਰਜਨਾਂ ਨਹੀਂ, ਸੈਂਕੜਿਆਂ ਦੀ ਗਿਣਤੀ ਵਿਚ ਲੋਕਾਂ ਦਾ ਬਾਹਰ ਆ ਜਾਣਾ ਤੇ 'ਕੇਜਰੀਵਾਲ' ਦੀਆਂ ਤਾਨਾਸ਼ਾਹੀ ਕਰੁਚੀਆਂ ਦਾ ਜੱਗ ਜਾਹਰ ਹੋ ਜਾਣਾ, ਇਸ ਪਾਰਟੀ ਦੇ ਜਮਹੂਰੀਅਤ ਪ੍ਰਤੀ ਮੋਹ ਦੀ ਅਸਲੀਅਤ ਨੂੰ ਦਰਸਾਉਂਦਾ ਹੈ।
ਇਹ ਫਰਜ਼ ਸਮੂਹ ਦੇਸ਼ ਵਾਸੀਆਂ ਦਾ ਤੇ 2017 ਦੀਆਂ ਅਸੈਂਬਲੀ ਚੋਣਾਂ ਦੇ ਸਨਮੁੱਖ ਸਮੂਹ ਪੰਜਾਬੀਆਂ ਦਾ ਹੈ ਕਿ ਉਹ ਭਾਜਪਾ-ਅਕਾਲੀ ਦਲ ਗਠਜੋੜ, ਕਾਂਗਰਸ ਤੇ 'ਆਪ' ਨੂੰ ਆਰਥਿਕ ਨੀਤੀਆਂ ਦੇ ਪੱਖ ਤੋਂ ਪਰਖਣ। ਕਿਉਂਕਿ 'ਆਪ' ਪੰਜਾਬ ਦੇ ਰਾਜਸੀ ਖੇਤਰ ਵਿਚ ਅਜੇ ਨਵੀਂ-ਨਵੀਂ ਦਾਖਲ ਹੋਈ ਹੈ, ਇਸ ਦੀ ਅਸਲੀਅਤ ਨੂੰ ਪਛਾਣਨਾ ਜ਼ਰਾ ਮੁਸ਼ਕਿਲ ਵੀ ਹੈ ਤੇ ਅਤੀ ਜ਼ਰੂਰੀ ਵੀ।
''ਇਕ ਕੈਦ ਚੋਂ ਦੂਜੀ ਕੈਦ 'ਚ ਪਹੁੰਚ ਗਈ ਹੈ, ਕੀ ਖੱਟਿਆ ਮਹਿੰਦੀ ਲਾ ਕੇ ਵਟਣਾ ਮਲ ਕੇ'' ਵਾਲੀ ਗੱਲ ਨਾ ਹੋਵੇ ਕਿ ਸਾਡੀ ਅਣਜਾਣਤਾ ਸਦਕਾ ਅਕਾਲੀ ਦਲ-ਭਾਜਪਾ ਤੇ ਕਾਂਗਰਸ ਰਾਜ ਤੋਂ ਤੰਗ ਹੋ ਕੇ ਅਸੀਂ ਲੋਕ ਵਿਰੋਧੀ ਤੇ ਸਾਮਰਾਜ ਪੱਖੀ ਪਾਰਟੀ 'ਆਪ' ਦੀ ਝੋਲੀ ਪੈ ਕੇ ਪੰਜਾਬ ਦੀ ਹੋਰ ਤਬਾਹੀ ਦਾ ਸਬੱਬ ਬਣੀਏ।
ਇਹ ਖੱਬੀਆਂ ਤੇ ਜਮਹੂਰੀ ਤਾਕਤਾਂ ਹੀ ਹਨ, ਜੋ ਮੌਜੂਦਾ ਸਰਕਾਰਾਂ ਦੀਆਂ ਸਾਮਰਾਜ ਪੱਖੀ ਤੇ ਲੋਕ ਵਿਰੋਧੀ ਨੀਤੀਆਂ ਨਾਲ ਜਾਨਾਂ ਹੂਲ ਕੇ ਲੋਹਾ ਲੈਂਦੀਆਂ ਹਨ ਤੇ ਗੁਰਬਤ ਮਾਰੇ ਲੋਕਾਂ ਦੇ ਹੱਕਾਂ ਹਕੂਕਾਂ ਲਈ ਸੰਘਰਸ਼ਸ਼ੀਲ ਹਨ। ਸਾਰੀਆਂ ਘਾਟਾਂ ਕਮਜ਼ੋਰੀਆਂ ਦੇ ਬਾਵਜੂਦ ਕਮਿਊਨਿਸਟ ਪਾਰਟੀਆਂ ਹੀ ਪੂੰਜੀਵਾਦ ਦਾ ਖਾਤਮਾ ਕਰਕੇ ਸਮਾਜਵਾਦ ਦੀ ਸਥਾਪਨਾ ਕਰਨ ਦਾ ਨਿਸ਼ਾਨਾ ਹਾਸਲ ਕਰਨ ਲਈ ਰਾਜਨੀਤੀ ਵਿਚ ਹਨ, ਜਿਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਖਾਤਮਾ ਹੋਵੇਗਾ। ਇਹ ਭਵਿੱਖ ਲਈ ਝੂਠੇ ਤੇ ਧੋਖੇ ਭਰੇ ਵਾਅਦੇ ਕਰਕੇ ਸੱਤਾ ਹਥਿਆਉਣ ਵਿਚ ਯਕੀਨ ਨਹੀਂ ਰੱਖਦੀਆਂ, ਬਲਕਿ ਆਪਣੇ ਸਿਧਾਂਤਾਂ ਅਤੇ ਪਿਛਲੇ ਕੀਤੇ ਸੰਘਰਸ਼ਾਂ ਤੇ ਪ੍ਰਾਪਤੀਆਂ ਦੇ ਨਜ਼ਰੀਏ ਤੋਂ ਲੋਕਾਂ ਦੀ ਵਧੇਰੇ ਹਮਾਇਤ ਜੁਟਾਉਣਾ ਚਾਹੁੰਦੀਆਂ ਹਨ, ਤਾਂਕਿ ਹੋਰ ਸ਼ਕਤੀਸ਼ਾਲੀ ਹੋ ਕੇ ਉਹ ਵਡੇਰੇ ਰੂਪ ਵਿਚ ਲੋਕ ਸੇਵਾ ਵਿਚ ਜੁਟਣ ਦੇ ਸਮਰੱਥ ਬਣ ਜਾਣ। ਇਹ ਲੋਕ ਹਮਾਇਤ ਹੀ ਪੰਜਾਬ ਅੰਦਰ ਰਾਜਸੀ ਤਾਕਤਾਂ ਦਾ ਸੰਤੁਲਨ ਕਿਰਤੀ ਲੋਕਾਂ ਦੇ ਹੱਕ 'ਚ ਬਦਲ ਸਕਦੀ ਹੈ। ਜਿਨ੍ਹਾਂ ਦਲਾਂ ਤੇ ਵਿਅਕਤੀਆਂ ਨੇ ਪਿਛਲੇ ਸਮੇਂ ਵਿਚ ਲੁਟੇਰੀਆਂ ਜਮਾਤਾਂ ਦਾ ਸਾਥ ਦਿੱਤਾ ਹੈ ਤੇ ਅੱਜ ਵੀ ਉਨ੍ਹਾਂ ਦੇ ਟੁਕੜਿਆਂ ਉਪਰ ਪਲਦੇ ਹਨ, ਉਨ੍ਹਾਂ ਤੋਂ ਭਵਿੱਖ ਵਿਚ ਲੋਕ ਭਲੇ ਦੀ ਆਸ ਕਰਨਾ ਨਿਰੀ ਮੂਰਖਤਾ ਹੋਵੇਗੀ। ਹੁਣ ਅਜ਼ਮਾਇਸ਼ ਕਰਨ ਦਾ ਸਮਾਂ ਨਹੀਂ, ਬਲਕਿ 'ਕਹਿਣੀ ਤੇ ਕਰਨੀ' ਦੇ ਪੈਮਾਨੇ 'ਤੇ ਨਿਰੀਖਣ ਕਰਕੇ ਦੁਸ਼ਮਣ ਤੇ ਮਿੱਤਰਾਂ ਦੀ ਪਹਿਚਾਣ ਕਰਨ ਦੀ ਜ਼ਰੂਰਤ ਹੈ।

No comments:
Post a Comment